jb lgu dunIAw rhIAY nwnk ikCu suxIAY ikCu khIAY ]
As long as we are in this world, O Nanak, we should listen something, say something ||

About the Department

ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ ਪੰਜਾਬੀ ਵਿਭਾਗ ਪੂਰੀ ਦੁਨੀਆਂ ਵਿਚ ਪੰਜਾਬੀ ਅਕਾਦਮਿਕਤਾ ਦੇ ਖੇਤਰ ਵਿਚ ਮੋਢੀ ਤੇ ਮਾਣਯੋਗ ਪ੍ਰਾਪਤੀਆਂ ਲਈ ਜਾਣਿਆਂ ਜਾਂਦਾ ਹੈ। ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ ਦਾ ਗੌਰਵਮਈ ਇਤਿਹਾਸ ਖ਼ਾਲਸਾ ਕਾਲਜ ਜਿੰਨਾ ਹੀ ਪੁਰਾਣਾ ਹੈ। ਪੰਜਾਬੀ ਦੀ ਅੰਡਰ ਗ੍ਰੈਜੂਏਟ ਪੱਧਰ ਦੀ ਪੜ੍ਹਾਈ ਖ਼ਾਲਸਾ ਕਾਲਜ ਦੀ ਸਥਾਪਨਾ (1892) ਵੇਲੇ ਹੀ ਸ਼ੁਰੂ ਹੋ ਗਈ ਸੀ। 1949 ਵਿਚ ਐਮ.ਏ. ਪੰਜਾਬੀ ਆਰੰਭ ਕਰਨ ਵਾਲਾ ਪੰਜਾਬੀ ਜ਼ੁਬਾਨ ਦਾ ਇਹ ਪਹਿਲਾ ਵਿਭਾਗ ਹੈ।


ਇਸੇ ਲੜੀ ਵਿਚ ਐਮ.ਫ਼ਿਲ. (2015-16) ਰਿਸਰਚ ਡਿਗਰੀ ਸ਼ੁਰੂ ਕਰਨ ਵਿਚ ਵੀ ਇਸੇ ਵਿਭਾਗ ਨੇ ਪਹਿਲ ਕੀਤੀ ਹੈ। ਪੰਜਾਬੀ ਆਲੋਚਨਾ ਦਾ ਵਿਧੀਪੂਰਵਕ ਆਰੰਭ ਇਸੇ ਵਿਭਾਗ ਦੇ ਪਹਿਲੇ ਮੁਖੀ ਪ੍ਰਿੰ. ਸੰਤ ਸਿੰਘ ਸੇਖੋਂ ਦੁਆਰਾ ਹੁੰਦਾ ਹੈ, ਜਿਨ੍ਹਾਂ ਨੂੰ ਸਾਹਿਤ ਦੀ ਦੁਨੀਆਂ ਵਿਚ ‘ਬਾਬਾ ਬੋਹੜ’ ਦਾ ਰੁਤਬਾ ਹਾਸਿਲ ਹੈ। ਇਸ ਵਿਭਾਗ ਨੂੰ ਪ੍ਰੋ. ਸਾਹਿਬ ਸਿੰਘ, ਡਾ. ਤਾਰਨ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਪ੍ਰੋ. ਗੁਲਵੰਤ ਸਿੰਘ, ਪ੍ਰੋ. ਗੁਰਬਚਨ ਸਿੰਘ ਤਾਲਿਬ, ਪ੍ਰੋ. ਰੌਸ਼ਨ ਲਾਲ ਆਹੂਜਾ, ਪ੍ਰੋ. ਦੀਵਾਨ ਸਿੰਘ, ਡਾ. ਪ੍ਰੇਮ ਪ੍ਰਕਾਸ਼ ਸਿੰਘ, ਡਾ. ਤਰਲੋਕ ਸਿੰਘ ਕੰਵਰ, ਡਾ. ਗੁਰਦਿਆਲ ਸਿੰਘ ਫੁੱਲ, ਪ੍ਰੋ. ਕਰਨੈਲ ਸਿੰਘ ਥਿੰਦ ਅਤੇ ਡਾ. ਸਤਿੰਦਰ ਸਿੰਘ ਵਰਗੇ ਉਚਕੋਟੀ ਦੇ ਨਾਮਵਰ ਵਿਦਵਾਨਾਂ ਦੀਆਂ ਸੇਵਾਵਾਂ ਪ੍ਰਾਪਤ ਰਹੀਆਂ ਹਨ।


ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਕਿਸ਼ਨ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਸੁਰਜੀਤ ਸਿੰਘ ਸੇਠੀ, ਡਾ. ਗੁਰਚਰਨ ਸਿੰਘ, ਡਾ. ਤ੍ਰਿਲੋਚਨ ਸਿੰਘ ਬੇਦੀ, ਨਾਟਕਕਾਰ ਗੁਰਸ਼ਰਨ ਸਿੰਘ ਅਤੇ ਡਾ. ਆਤਮਜੀਤ ਸਿੰਘ ਵਰਗੇ ਪੰਜਾਬੀ ਦੇ ਅਨੇਕਾਂ ਵਿਦਵਾਨ ਅਤੇ ਸਾਹਿਤਕਾਰ ਵਿਦਿਆਰਥੀ ਰੂਪ ਵਿਚ ਇਸ ਵਿਭਾਗ ਦੀ ਸ਼ੋਭਾ ਰਹੇ ਹਨ। ਪੰਜਾਬੀ ਦੇ ਸਨਮਾਨਿਤ ਸਾਹਿਤਕਾਰ ਭਾਈ ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪ੍ਰਿੰਸੀਪਲ ਸੁਜਾਨ ਸਿੰਘ, ਪ੍ਰੋ. ਮੋਹਨ ਸਿੰਘ, ਪ੍ਰੀਤਮ ਸਿੰਘ ਸਫੀਰ, ਡਾ. ਗੰਡਾ ਸਿੰਘ, ਨਾਵਲਕਾਰ ਸੁਰਿੰਦਰ ਸਿੰਘ ਨਰੂਲਾ, ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ, ਕਵੀ ਸੁਖਪਾਲਵੀਰ ਸਿੰਘ ਹਸਰਤ ਦੇ ਨਾਂ ਵੀ ਖ਼ਾਲਸਾ ਕਾਲਜ ਅਤੇ ਪੰਜਾਬੀ ਵਿਭਾਗ ਨਾਲ ਜੁੜੇ ਰਹੇ ਹਨ।


ਇਸੇ ਇਤਿਹਾਸਕ ਯੋਗਦਾਨ ਦੀ ਕੜੀ ਵਜੋਂ ਸਾਲ 2010 ਤੋਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਰੂਪ ਵਿਚ ਵਿਸ਼ਵ ਪੱਧਰੀ ਪ੍ਰੋਗਰਾਮ ਕਰਵਾਉਂਦਾ ਆ ਰਿਹਾ ਹੈ ਅਤੇ ਵਿਭਾਗ ਵੱਲੋਂ ਆਪਣਾ ਛਿਮਾਹੀ ਰੈਫਰੀਡ ਖੋਜ ਰਸਾਲਾ ਸੰਵਾਦ ਜਨਵਰੀ 2015 ਤੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜੋ ਯੂ. ਜੀ. ਸੀ. ਕੇਅਰ ਲਿਸਟ ਵਿਚ ਸ਼ਾਮਿਲ ਹੋਣ ਦਾ ਮਾਣ ਰੱਖਦਾ ਹੈ। ਇਸ ਸਮੇਂ ਵਿਭਾਗ ਵਿਚ ਉਚ ਯੋਗਤਾ ਵਾਲੇ 22 ਅਧਿਆਪਕ ਸੇਵਾ ਨਿਭਾ ਰਹੇ ਹਨ। ਐਮ.ਏ. ਤੇ ਐਮ. ਫਿਲ. ਤੋਂ ਇਲਾਵਾ ਕਾਲਜ ਦੇ 5000 ਦੇ ਕਰੀਬ ਵਿਦਿਆਰਥੀ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਅਤੇ 500 ਵਿਦਿਆਰਥੀ ਚੋਣਵੇਂ ਵਿਸ਼ੇ ਵਜੋਂ ਪੜ੍ਹ ਰਹੇ ਹਨ।


ਇਹ ਵਿਭਾਗ ਅਕਾਦਮਿਕ, ਸਾਹਿਤਿਕ, ਖੋਜ ਤੇ ਸੰਵਾਦ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਹੈ। ਵਿਭਾਗ ਆਪਣੀ ਮਹਾਨ ਚਿੰਤਨ ਪ੍ਰੰਪਰਾ ਨੂੰ ਅੱਗੇ ਤੋਰਦਿਆਂ ਸਮਕਾਲ ਨਾਲ ਸੰਵਾਦ ਰਚਾ ਰਿਹਾ ਹੈ ਅਤੇ ਭਵਿੱਖ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਦੇ ਨਕਸ਼ ਤਲਾਸ਼ਦਾ ਹੋਇਆ ਨਿਰੰਤਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।

PG DEPARTMENT OF PUNJABI STUDIES: The Department of Punjabi is known all over the world for its pioneering and honorable achievements in the field of Punjabi academics. Department of Punjabi has glorious history, it is as old as the Khalsa College itself. The undergraduate level of Punjabi studies started when the Khalsa College was established (1892). PG Departments of Khalsa College.

Being established in 1949, it has the honour to be the first and pioneer department, concerning (with) the higher studies of Punjabi language, literature and culture. Department started M.Phil. in Punjabi in the year 2015-16. The systematic study of Punjabi literature was started by the first head of this department, Pro. Sant Singh Sekhon who has been ascribed the title of ‘Baba Bohar’ (the ancient Banyan Tree). The other renowned personalities who have served and contributed to this department are Pro. Sahib Singh, Dr. Taran Singh, Dr. Mohan Singh Diwana, Pro. Gulwant Singh, Pro. Gurbhachan Singh Talib, Pro. Roshan Lal Ahuja, Dr. Prem Parkash Singh, Dr. Tarlok Singh Kanwar, Pro. Diwan Singh, Pro. Karnail Singh Thind and Dr. Satinder Singh.The renowned scholars of Punjabi Language Pro.Pritam Singh, Pro. Kishan Singh, Pro. Kirpal Singh Kasel, Dr. Surjit Singh Sethi, Dr. Gurcharan Singh, Dr. Tarlochan Singh Bedi, Playwrite Gursharan Singh and Dr. Atamjit Singh were students of this Department.

The renowned Writers of Punjabi Bhai Veer Singh, Bhai Jodh Singh, Principal Teja Singh, S.Sujan Singh, Pro. Mohan Singh, S.Pritam Singh Safir, Dr.Ganda Singh, Surinder Singh Narula, Kulwant Singh Virk and Sukhpalvir Singh Hasrat were also associated with khalsa College and this Department. As a link of this historical contribution, since 2010 Amritsar Sahitya Utsav has been conducting a world-class program and the department has been publishing its half-yearly refereed research journal Samwad since January 2015, which is Proud to be included in the UGC-CARE list. Presently 22 highly qualified faculty members are serving in this department.

This department is continuously working in the field of academic, literary, research and dialogue. The department is creating a dialogue with the contemporary by carrying forward its great tradition of thought and is constantly making a valuable contribution to the development of Punjab, Punjabi and Punjabiat while looking for future challenges and possibilities.

Copyright Options

Copyright allows you to protect your original material and stop others from using your work without your permission. SANVAD follows the open access policy in principle.

Disclaimer

The authors' views are their own in their articles. The Editor/ Editorial Board is not responsible for them. All disputes concerning the Journal shall be settled in Amritsar Jurisdiction only.

Open Access

This journal gives authors and readers the option to publish open access via our website www.sanvad.org.